ਇਸ ਨੂੰ ਵਰਤਣ ਸਬੰਧੀ ਸ਼ਰਤਾਂ

ਜੇ ਤੁਸੀਂ ਇਸ ਵੈਬ ਸਾਈਟ ‘ਤੇ ਜਾਂਦੇ ਹੋ ਤਾਂ ਇਸ ਦਾ ਅਰਥ ਹੈ ਕਿ ਇਸ ਦੇ ਪੇਜਾਂ ‘ਤੇ ਦਿੱਤੀ ਗਈ ਸਮੱਗਰੀ, ਸੇਵਾਵਾਂ, ਜਾਣਕਾਰੀ, ਟੂਲ, ਅਤੇ ਜੋ ਵੀ ਇਸ ‘ਤੇ ਹੈ ਉਸ ਸਬੰਧੀ ਦਿੱਤੀਆਂ ਹੇਠ ਲਿਖੀਆਂ ਸ਼ਰਤਾਂ ਦੀ ਤੁਹਾਨੂੰ ਪਾਲਣਾ ਕਰਨੀ ਹੋਵੇਗੀ, ਜਿਹੜੀਆਂ ਇਸ ਸਾਈਟ ‘ਤੇ ਜਾਣ ਲਈ ਲਾਈਆਂ ਹੋਣਗੀਆਂ[ਲੂਬਰ- ਫਾਈਨਰ ਨੂੰ ਇਹ ਹੱਕ ਹਾਸਲ ਹੈ ਕਿ ਉਹ ਇਨ੍ਹਾਂ ਸ਼ਰਤਾਂ ਨੂੰ ਕਿਸੇ ਸਮੇਂ ਵੀ ਬਦਲ ਸਕਦੇ ਹਨ[ ਇਹ ਸ਼ਰਤਾਂ ਜਿਸ ਦਿਨ ਪੋਸਟ ਕੀਤੀਆਂ ਜਾਣਗੀਆਂ ਉਸ ਦਿਨ ਤੋਂ ਹੀ ਲਾਗੂ ਸਮਝੀਆਂ ਜਾਣਗੀਆਂ.

ਕਾਪੀਰਾਈਟ ਤੇ ਟ੍ਰੇਡ ਮਾਰਕ ਨੋਟਿਸ:

ਇਸ ਸਾਈਟ ‘ਤੇ ਦਿੱਤੇ ਗਏ ਸਾਰੇ ਤੱਥ ਜਿਵੇਂ ਲਿਖਤ, ਗ੍ਰਾਫਿਕਸ, ਲੋਗੋ ਅਤੇ ਫੋਟੋਆਂ ਲੂਬਰ –ਫਾਈਨਰ ਦੀ ਮਲਕੀਅਤ ਹਨ ਅਤੇ ਇਸ ਦੇ ਸਾਰੇ ਹੱਕ ਅਤੇ ਤੱਥ ਅਮਰੀਕਾ ਅਤੇ ਅੰਤਰਰਾਸ਼ਟਰੀ ਕਾਪੀਰਾਈਟ ਕਾਨੂੰਨਾਂ ਅਧੀਨ ਆਉਂਦੇ ਹਨ[ਪਾਲਣਾ ਦਾ ਅਰਥ ਹੈ (ਇਕੱਠੇ ਕਰਨਾ, ਪ੍ਰਬੰਧ ਕਰਨਾ ਅਤੇ ਮਿਲਣਾ) ਉਨ੍ਹਾਂ ਸਾਰੇ ਤੱਥਾਂ ਦਾ ਜੋ ਇਸ ਸਾਈਟ ਤੇ ਹਨ ਅਤੇ ਇਹ ਸਾਰੇ ਦੇ ਕੇਵਲ ਤੇ ਕੇਵਲ ਮਾਲਕ ਹਨ ਲੂਬਰ-ਫਾਈਨਰ ਵਾਲ਼ੇ ਜਿਸ ਨੂੰ ਅਮਰੀਕਾ ਅਤੇ ਹੋਰ ਅੰਤਰਰਾਸ਼ਟਰੀ ਕਾਨੂੰਨਾਂ ਦੀ ਸੁਰੱਖਿਆ ਪਰਦਾਨ ਹੈ[ ਇੱਥੇ ਦੱਸੇ ਤੋਂ ਬਿਨਾ ਹੋਰ ਤਰ੍ਹਾਂ ਦੀ ਵਰਤੋਂ, ਜਿਸ ‘ਚ ਇਸ ਸਾਈਟ ਦਾ ਮੁੜ ਉਤਪਾਦਨ, ਸੋਧ, ਵਿਤਰਣ, ਟ੍ਰਾਂਸਮਿਸ਼ਨ, ਮੁੜ ਛਪਾਈ, ਡਿਸਪਲੇਅ, ਜਾਂ ਪ੍ਰਫਾਰਮੈਂਸ ਵੀ ਸ਼ਾਮਲ ਹੈ, ਇਸ ਦੀ ਸਖਤ ਮਨਾਹੀ ਹੈ.

ਸਾਈਟ ਦੀ ਸਮੱਗਰੀ ਅਤੇ ਜਾਣਕਾਰੀ:

ਲੂਬਰ-ਫਾਈਨਰ ਵੈੱਬ ਸਾਈਟ ‘ਤੇ ਜੋ ਫੋਟੋਆਂ, ਜਾਣਕਾਰੀ, ਇਬਾਰਤ ਅਤੇ ਹੋਰ ਸਮੱਗਰੀ (“ਲੂਬਰ-ਫਾਈਨਰ ਜਾਣਕਾਰੀ”) ਹੈ ਉਹ ਤੁਹਾਡੇ ਮਨੋਰੰਜਨ ਅਤੇ ਸੁਵਿਧਾ ਲਈ ਹੈ[ ਤੁਹਾਨੂੰ ਇਸ ਗੱਲ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਲੂਬਰ-ਫਾਈਨਰ ਵਲੋਂ ਦਿੱਤੀ ਜਾਣਕਾਰੀ ‘ਚ ਗਲਤੀਆਂ, ਭੱੁਲਾਂ, ਜਾਂ ਪੁਰਾਣੀ ਜਾਣਕਾਰੀ ਵੀ ਹੋ ਸਕਦੀ ਹੈ[ ਲੂਬਰ-ਫਾਈਨਰ ਵਲੋਂ ਕਿਸੇ ਵੀ ਲੂਬਰ-ਫਾਈਨਰ ਜਾਣਕਾਰੀ ਦੀ ਸੰਪਰੂਨਤਾ, ਸਹੀ ਹੋਣ ਦੀ, ਕਰੰਸੀ ਜਾਂ ਭਰੋਸੇਯੋਗਤਾ ਦੀ ਕਿਸੇ ਵੀ ਤਰ੍ਹਾਂ ਦੀ ਪ੍ਰਤੀਨਿਧਤਾ ਜਾਂ ਗਰੰਟੀ ਨਹੀਂ ਦਿੱਤੀ ਜਾ ਰਹੀ ਅਤੇ ਨਾਂ ਹੀ ਕਿਸੇ ਘਾਟ ਲਈ ਜ਼ਿੰਮੇਵਾਰੀ ਹੋਵੇਗੀ.

ਲਿੰਕਿੰਗ ਪਾਲਿਸੀ:

ਲੂਬਰ-ਫਾਈਨਰ ਬਾਹਰਲੀ ਵੈੱਬ ਸਾਈਟ ਦੇ ਮਾਲਕ ਨੂੰ ਉਸ ਵੈੱਬ ਸਾਈਟ ‘ਤੇ ਉਸ ਹਾਈਪਰਟੈਕਸਟ ਲਿੰਕ ਨੂੰ ਵਰਤਣ ਦੀ ਆਗਿਆ ਦਿੰਦੇ ਹਨ ਜੋ ਇਸ ਵੈੱਬ ਸਾਈਟ ਨੂੰ ਾਾਾ.ਲੁਬੲਰਡਨਿੲਰ.ਚੋਮ ਦਾ ਹੇਠ ਲਿਖੀਆਂ ਸ਼ਰਤਾਂ ‘ਤੇ ਲਿੰਕ ਪ੍ਰਦਾਨ ਕਰੇਗੀ:

ਲੂਬਰ-ਫਾਈਨਰ ਹੋਸਟ ਦੀ ਵੈੱਬ ਸਾਈਟ ‘ਤੇ ਦਿੱਤੀ ਜਾਣਕਾਰੀ ਜਾਂ ਮਟੀਰੀਅਲ ਦੀ ਕਿਸੇ ਵੀ ਤਰ੍ਹਾਂ ਜਿੰਮੇਵਾਰ ਨਹੀਂ ਹੋਣਗੇ[ਾਾਾ.ਲੁਬੲਰਡਨਿੲਰ.ਚੋਮ ਦੇ ਲਿੰਕ ਸਿਰਫ ਸੁਵਿਧਾ ਅਤੇ ਰੈਫਰੈਂਸ ਲਈ ਹੀ ਹਨ ਅਤੇ ਲੂਬਰ-ਫਾਈਨਰ ਵਲੋਂ ਕਿਸੇ ਆਰਗੇਨਾਈਜ਼ੇਸ਼ਨ ਜਾਂ ਵਿਅਕਤੀਗਤ ਤੌਰ ‘ਤੇ ਚਲਾਈ ਜਾਂਦੀ ਹੋਸਟ ਵੈੱਬ ਸਾਈਟ ਜਾਂ ਇਸ ‘ਤੇ ਦਿੱਤੀ ਗਈ ਜਾਣਕਾਰੀ ਦੀ ਪ੍ਰੋੜਤਾ ਕਰਨ ਦਾ ਕੋਈ ਇਰਾਦਾ ਨਹੀਂ ਹੈ[ ਜਦੋਂ ਕਿਸੇ ਵਰਤਣ ਵਾਲ਼ੇ ਵਲੋਂ ਲਿੰਕ ਨੂੰ ਕਲਿੱਕ ਕੀਤਾ ਜਾਂਦਾ ਹੈ ਤਾਂ ਲੂਬਰ- ਫਾਈਨਰ ਵੈੱਬ ਸਾਈਟ ਪੂਰੇ ਪੇਜ਼ ‘ਤੇ ਵਿਖਾਈ ਦੇਣੀ ਚਾਹੀਦੀ ਹੈ ਨਾ ਕਿ ਲਿੰਕਿੰਗ ਵੈੱਬ ਸਾਈਟ ‘ਤੇ ਇੱਕ ਫਰੇਮ ‘ਤੇ.

ਦੂਸਰੀਆਂ ਸਾਈਟਾਂ ਦੇ ਲਿੰਕ ਅਤੇ ਇਸ਼ਤਿਹਾਰਬਾਜੀ:

ਲੂਬਰ- ਫਾਈਨਰ ਦੂਜੀਆਂ ਵੈਬ ਸਾਈਟਾਂ ‘ਚ ਕਿਸੇ ਤੀਜੀ ਧਿਰ ਵੱਲੋਂ ਦਿੱਤੇ ਹੋਏ ਤੱਥਾਂ ਦਾ ਸਮ੍ਰਥਨ ਨਹੀਂ ਕਰਦੀ[ ਨਾ ਹੀ ਲੂਬਰ- ਫਾਈਨਰ ਤੀਜੀ ਧਿਰ ਨਾਲ਼ ਸਬੰਧਤ ਲਿੰਕਾਂ ਅਤੇ ਜੋ ਉਨ੍ਹਾਂ ਵੱਲੋਂ ਲੂਬਰ- ਫਾਈਨਰ ਸਾਈਟ ‘ਚ ਦਿੱਤਾ ਗਿਆ ਹੈ, ਜਾਂ ਕਿਸੇ ਤੀਜੀ ਧਿਰ ਵੱਲੋਂ ਕੋਈ ਮਸ਼ਹੂਰੀ ਦਿੱਤੀ ਗਈ ਹੈ ਜਿਸ ਸਬੰਧੀ ਉਨ੍ਹਾਂ ਨੇ ਇਸ ਦੇ ਤੱਥਾਂ ਦੇ ਸਹੀ ਹੋਣ ਸਬੰਧੀ ਆਪਣਾ ਪੱਖ ਨਹੀਂ ਪੇਸ਼ ਕੀਤਾ ਗਿਆ ਹੈ, ਲਈ ਜ਼ੁੰਮੇਵਾਰ ਹੈ[ਤੁਹਾਡੇ ਵੱਲੋਂ ਕਿਸੇ ਤੀਜੀ ਧਿਰ ਦੀ ਵੈੱਬਸਾਈਟ ਦੀ ਵਰਤੋਂ ਕਰਨ ਦੀ ਜ਼ੁੰਮੇਵਾਰੀ ਤੁਹਾਡੀ ਆਪਣੀ ਹੈ, ਜਿਹੜੀ ਉਸ ਸਾਈਟ ਦੀ ਵਰਤੋਂ ਦੀਆਂ ਸ਼ਰਤਾਂ ‘ਤੇ ਨਿਰਭਰ ਕਰਦਾ ਹੈ.

ਅਸਵੀਕਾਰਤਾ ਤੇ ਜਵਾਬਦੇਹੀ ਦੀਆ ਹੱਦਾਂ:

ਇਸ ਵੈੱਬਸਾਈਟ ਦੀ ਵਰਤੋਂ ਅਤੇ ਇਸ ‘ਚ ਸ਼ਾਮਲ ਤੱਥਾਂ ਸਬੰਧੀ ਸਾਰੀ ਜ਼ੁੰਮੇਵਾਰੀ ਇਸ ਦੀ ਵਰਤੋਂ ਕਰਨ ਵਾਲ਼ੇ ‘ਤੇ ਹੀ ਹੋਵੇਗੀ[ਲੂਬਰ- ਫਾਈਨਰ ਵੱਲੋਂ ਇਸ ਦੀ ਵਰਤੋਂ ਕਰਨ ਕਾਰਨ ਨਿਕਲਣ ਵਾਲ਼ੇ ਕਿਸੀ ਪਰਕਾਰ ਦੇ ਸਿੱਟਿਆਂ ਦੀ ਕੋਈ ਜ਼ੁੰਮੇਵਾਰੀ ਨਹੀਂ[ ਇਸ ‘ਚ ਕਿਸੇ ਸੂਚਨਾ ਦੇ ਤੱਥ ਹੋਣ, ਕੋਈ ਗਲਤੀ ਜਾਂ ਉਕਾਈ ਹੋਵੇ, ਕਿਸੇ ਕਾਰਨ ਦੀ ਘਾਟ ਹੋਵੇ, ਕਿਸੇ ਸੂਚਨਾ ਦਾ ਕੋਈ ਕਾਰਨ ਨਾ ਹੋਵੇ ਜਾਂ ਦਿੱਤੀ ਗਈ ਜਾਣਕਾਰੀ ਕਿਸੇ ਦੀ ਬੇਇਜ਼ਤੀ ਦਾ ਕਾਰਨ ਬਣ ਜਾਵੇ,ਕਾਪੀਰਾਈਟ ਦੀ ਉਲੰਘਣਾ ਹੋਵੇ, ਕੋਈ ਬੌਧਿਕ ਅਧਿਕਾਰਾਂ ਦਾ ਮਸਲਾ ਹੋਵੇ, ਕਿਸੇ ਪ੍ਰਾਪਰਟੀ ਦੀ ਉਲੰਘਣਾ ਹੋਵੇ ਜਾਂ ਕਿਸੇ ਦੇ ਨਿਜੀ ਹੱਕਾਂ ਦੀ ਉਲੰਘਣਾ ਹੋਵੇ[ਨਾ ਹੀ ਲੂਬਰ – ਫਾਈਨਰ ਇਨ੍ਹਾਂ ਸਭ ਲਈ ਜ਼ੁੰਮੇਵਾਰ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕਿਸੇ ਦਿੱਤੀ ਗਈ ਸੂਚਨਾ ਨਾਲ਼ ਹੋਏ ਨੁਕਸਾਨ ਨੂੰ ਆਪਣੇ ਸਿਰ ਲੈਂਦੀ ਹੈ[ਇਸ ਸਾਈਟ ‘ਚ ਦਿੱਤੀ ਗਈ ਜਾਣਕਾਰੀ ‘ਜਿਸ ਤਰ੍ਹਾਂ ਹੈ’ ਉਸ ਤਰ੍ਹਾਂ ਹੀ ਦਿੱਤੀ ਗਈ ਹੈ[ਅਤੇ ਨਾ ਹੀ ਇਸ ਸਬੰਧੀ ਕੋਈ ਵਾਰੰਟੀ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਲਾਗੂ ਹੁੰਦੀ ਹੈ ਤੁਸੀਂ ਇਸ ਨਾਲ਼ ਸਹਿਮਤ ਹੋ ਕਿ ਤੁਸੀਂ ਲੂਬਰ- ਫਾਈਨਰ, ਇਸ ਨਾਲ਼ ਸਬੰਧਤ ਅਤੇ ਇਸ ਦੇ ਕਿਸੇ ਡਾਇਰੈਕਟਰ, ਕਰਮਚਾਰੀ, ਏਜੰਟ, ਕੰਟ੍ਰੈਕਟਰ ਨੂੰ ਕਿਸੇ ਨੁਕਸਾਨ,ਘਾਟ ਜਾਂ ਖਰਚੇ (ਸਮੇਤ ਕਿਸੇ ਵਕੀਲ ਦੀਆਂ ਬਿਨਾ ਹੱਦ ਦੇ ਫੀਸਾਂ ਦੇ) ਲਈ ਨੁਕਸਾਨ ਪੂਰਤੀ ਲਈ ਜ਼ੁੰਮੇਵਾਰ ਨਹੀਂ ਮੰਨਦੇ, ਜਿਹੜੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ()ਿ ਇਸ ਇਕਰਾਰ ਦੇ ਟੁੱਟਣ ਕਾਰਨ ਜਾਂ (ਿਿ) ਤੁਹਾਡੀਆਂ ਇਸ ਸਾਈਟ ਨਾਲ਼ ਸਬੰਧਤ ਗਤੀਵਿਧੀਆਂ ਕਾਰਨ ਜਾਂ ਦੋਵੇਂ ਤਰ੍ਹਾਂ ਹੋਏ ਹਨ.

ਕੁੱਕੀਜ਼

ਕੁੱਕੀ ਦਾ ਮੰਤਵ ਕੇਵਲ ਤੇ ਕੇਵਲ ਇਹ ਹੁੰਦਾ ਹੈ ਕਿ ਉਹ ਵੈੱਬ ਸਰਵਰ ਨੂੰ ਇਹ ਸੰਦੇਸ਼ ਦੇਵੇ ਕਿ ਤੁਸੀਂ ਕਿਸੇ ਖ਼ਾਸ ਵੈੱਬ ‘ਤੇ ਆ ਗਏ ਹੋ[ ਮਿਸਾਲ ਵਜੋਂ ਜੇ ਤੁਸੀਂ ਵੈੱਬ ਪੇਜਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਕਰ ਲੈਂਦੇ ਹੋ, ਜਾਂ ਕਿਸੇ ਉਤਪਾਦ ਜਾਂ ਸੇਵਾ ਲਈ ਆਪਣਾ ਨਾਂਅ ਰਜਿਸਟਰ ਕਰਦੇ ਹੋ ਤਾਂ ਇਸ ਸਮੇਂ ਕਿਸੇ ਸੇਵਾ ‘ਤੇ ਮੁੜ ਜਾਣ ਲਈ ਕੁੱਕੀ ਤੁਹਾਡੀ ਮਦਦ ਕਰਦੀ ਹੈ[ਇਸ ਨਾਲ਼ ਆਪਣੀ ਨਿਜੀ ਜਾਣਕਾਰੀ ਰਿਕਾਰਡ ਕਰਨਾ ਸੌਖਾ ਹੋ ਸਕਦਾ ਹੈ.

Cookies

ਕੁੱਕੀ ਦਾ ਮੰਤਵ ਕੇਵਲ ਤੇ ਕੇਵਲ ਇਹ ਹੁੰਦਾ ਹੈ ਕਿ ਉਹ ਵੈੱਬ ਸਰਵਰ ਨੂੰ ਇਹ ਸੰਦੇਸ਼ ਦੇਵੇ ਕਿ ਤੁਸੀਂ ਕਿਸੇ ਖ਼ਾਸ ਵੈੱਬ ‘ਤੇ ਆ ਗਏ ਹੋ[ ਮਿਸਾਲ ਵਜੋਂ ਜੇ ਤੁਸੀਂ ਵੈੱਬ ਪੇਜਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਕਰ ਲੈਂਦੇ ਹੋ, ਜਾਂ ਕਿਸੇ ਉਤਪਾਦ ਜਾਂ ਸੇਵਾ ਲਈ ਆਪਣਾ ਨਾਂਅ ਰਜਿਸਟਰ ਕਰਦੇ ਹੋ ਤਾਂ ਇਸ ਸਮੇਂ ਕਿਸੇ ਸੇਵਾ ‘ਤੇ ਮੁੜ ਜਾਣ ਲਈ ਕੁੱਕੀ ਤੁਹਾਡੀ ਮਦਦ ਕਰਦੀ ਹੈ[ਇਸ ਨਾਲ਼ ਆਪਣੀ ਨਿਜੀ ਜਾਣਕਾਰੀ ਰਿਕਾਰਡ ਕਰਨਾ ਸੌਖਾ ਹੋ ਸਕਦਾ ਹੈ

ਮਿਸਾਲ: ਵਜੋਂ ਬਿਲਿੰਗ ਐਡਰੈੱਸ, ਸ਼ਿਪਿੰਗ ਐਡਰੈੱਸ ਜਾਂ ਇਸ ਤਰ੍ਹਾਂ ਦੀ ਹੋਰ ਜਾਣਕਾਰੀ.

ਇਸ ਤਰ੍ਹਾਂ ਤੁਸੀਂ ਪਹਿਲਾਂ ਚੁਣੇ ਗਏ ਰੂਪ ਭਾਵ ਫੀਚਰ ‘ਤੇ ਸੌਖੀ ਤਰ੍ਹਾਂ ਹੀ ਜਾ ਸਕਦੇ ਹੋ

ਯੂਰਪੀਅਨ ਯੂਨੀਅਨ ਦੀ ਇਸ ਸਬੰਧੀ ਕਾਨੂੰਨੀ ਪ੍ਰਕਿਰਿਆ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ.

ਕੈਲੀਫੋਰਨੀਆ ਟ੍ਰਾਂਸਪੇਰੈਂਸੀ ਇਨ ਸਪਲਾਈ ਚੇਨਜ਼ ਐਕਟ

ਕੈਲੀਫੋਰਨੀਆ ਟ੍ਰਾਂਸਪੇਰੈਂਸੀ ਇਨ ਸਪਲਾਈ ਚੇਨਜ਼ ਐਕਟ 2010 ਅਧੀਨ ਡਿਸਕਲੋਜ਼ਰ ਭਾਵ ਖੁਲਾਸਾ ਕਰਨ ਦਾ ਨਿਯਮ

ਲੂਬਰ-ਫਾਈਨਰ ਸਾਰੇ ਵਿਅਕਤੀਆਂ ਦੇ ਇਸ ਹੱਕ ਦੀ ਮੁਦਈ ਹੈ ਕਿ ਸਾਰੇ ਕਰਮਚਾਰੀ ਕੰਮ ਕਰਨ ਦੀ ਥਾਂ ‘ਤੇ ਕਿਸੇ ਕਿਸਮ ਦੀ ਗੁਲਾਮੀ ਹੇਠ ਨਾ ਹੋਣ[ ਇਸ ਦੇ ਨਾਲ਼ ਹੀ ਲੂਬਰ-ਫਾਈਨਰ ਕਿਸੇ ਪ੍ਰਕਾਰ ਦੀ ਮਨੁੱਖੀ ਤਸਕਰੀ ਦੇ ਵੀ ਵਿਰੁੱਧ ਹੈ[ਇਸ ਵੱਲੋਂ ਸੰਸਾਰ ਭਰ ‘ਚ ਇਸ ਨੂੰ ਖ਼ਤਮ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ[ ਲੂਬਰ-ਫਾਈਨਰ ਵੱਲੋਂ ਆਪਣੇ ਸਾਰੇ ਸਪਲਾਇਰਾਂ ਨੂੰ ਉਸ ਇਕਰਾਰ ‘ਚ ਲਿਖਤੀ ਰੂਪ ‘ਚ ਲਿਆ ਜਾਂਦਾ ਹੈ ਕਿ ਉਹ ਜਿਹੜਾ ਕੰਮ ਕਰ ਰਹੇ ਹਨ ਉਹ ਉਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਹੀ ਹੋਵੇਗਾ ਜੋ ਉਸ ਕਾਰੋਬਾਰ ਲਈ ਬਣੇ ਹੋਏ ਹਨ.

ਕਿਸੇ ਪਰਚੇਜ਼ ਆਰਡਰ ਜਾਂ ਕਿਸੇ ਕਾਂਟਰੈਕਟ ‘ਤੇ ਦਸਖਤ ਕਰਨ ਸਮੇਂ ਸੇਵਾਵਾਂ ਜਾਂ ਮਾਲ ਸਪਲਾਈ ਕਰਨ ਵਾਲ਼ੇ ਵੱਲੋਂ ਇਹ ਤਸਦੀਕ ਕੀਤਾ ਜਾਂਦਾ ਹੈ ਕਿ ਉਹ ਨਿਰਧਾਰਤ ਕੀਤੇੇ ਗਏ ਨਿਯਮਾਂ ਅਨੁਸਾਰ ਹੀ ਬਿਜ਼ਨਸ ਕਰ ਰਿਹਾ ਹੈ ਅਤੇ ਇਸ ‘ਚ ਗੁਲਾਮੀ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਵਾਲ਼ੇ ਕਾਨੂੰਨ ਵੀ ਸ਼ਾਮਲ ਹਨ[ ਕਿਸੇ ਸਪਲਾਇਰ ਵੱਲੋਂ ਲੂਬਰ-ਫਾਈਨਰ ਨਾਲ਼ ਕੀਤੇ ਗਏ ਇਸ ਇਕਰਾਰ ਨੂੰ ਤੋੜਨਾ ਕਾਨੂੰਨੀ ਉਲੰਘਣਾ ਹੋਵੇਗੀ[ ਲੂਬਰ-ਫਾਈਨਰ ਆਪਣਾ ਕੱਚਾ ਮਾਲ ਤੇ ਹੋਰ ਲੋੜੀਂਦਾ ਸਮਾਨ ਮਸ਼ਹੂਰ ਕੰਪਨੀਆਂ ਜੋ ਮਸ਼ਹੂਰ ਹਨ, ਤੋਂ ਹੀ ਮੰਗਵਾਉਂਦੀ ਹੈ[ ਇਸ ਲਈ ਲੂਬਰ-ਫਾਈਨਰ ਇਸ ਗੱਲ ਨੂੰ ਜ਼ਰੂਰੀ ਨਹੀਂ ਸਮਝਦੀ ਕਿ ਆਪਣੇ ਗਾਹਕਾਂ ਨੂੰ ਵਧੀਆ ਸਮਾਨ ਦੇਣ ਲਈ ਕੋਈ ਵਾਧੂ ਜਾਣਕਾਰੀ ਜਾਂ ਕਿਸੇ ਖ਼ੁਦ ਮੁਖ਼ਤਿਆਰ ਆਡਿਟ ਦੀ ਲੋੜ ਹੈ.

ਅਸੀਂ ਆਪਣੀ ਵੈੱਬਸਾਈਟ ਨੂੰ ਹੋਰ ਵਧੀਆ ਬਣਾਉਣ ਲਈ ਸਦਾ ਹੀ ਵੱਖ ਵੱਖ ਢੰਗ ਤ੍ਰੀਕਿਆਂ ਦੀ ਭਾਲ ਕਰਦੇ ਰਹੇ ਹਾਂ[ਜੇ ਤੁਹਾਡੇ ਕੋਲ਼ ਵੀ ਇਸ ਸਬੰਧੀ ਕੋਈ ਸੁਝਾਅ, ਵਿਚਾਰ ਜਾਂ ਸਵਾਲ ਹੋਣ ਤਾਂ ਕਿਰਪਾ ਕਰਕੇ ਸਾਡੇ ਨਾਲ਼ ਟੌਲ ਫ੍ਰੀ ਨੰਬਰ 800-851-3641 (‘ਤੇ ਸੰਪਰਕ ਕਰੋ)